October 30, 2026

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਲੁਧਿਆਣਾ ਵਿਖੇ 2 ਤੋਂ 20 ਨਵੰਬਰ ਤੱਕ ਵਿਸ਼ੇਸ਼ ਕੈਂਪ ਦਾ ਆਯੋਜਨ

0

ਲੁਧਿਆਣਾ, 28 ਅਕਤੂਬਰ ( ਪੋ੍ਫੈਸਰ ਅਵਤਾਰ ਸਿੰਘ/ ਜਸਕਰਨ ਸਿੰਘ ਭੁਮੱਦੀ) :– ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ 02 ਨਵੰਬਰ ਤੋਂ 20 ਨਵੰਬਰ ਤੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੱਥੇ ਪੈਨਸ਼ਨਰ ਸਾਬਕਾ ਸੈਨਿਕ/ਉਹਨਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤ ਆਪਣਾ ਜੀਵਨ ਪ੍ਰਮਾਣ ਪੱਤਰ ਸਰਟੀਫਿਕੇਟ ਅਪਲੋਡ ਕਰਵਾ ਸਕਦੇ ਹਨ।

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਲੁਧਿਆਣਾ ਦੇ ਸੁਪਰਡੰਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਹੜੇ ਸਾਬਕਾ ਸੈਨਿਕ ਪੈਨਸ਼ਨਰ/ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਦੀ ਫੌਜ਼ ਦੀ ਫੈਮਿਲੀ ਪੈਨਸ਼ਨਰ ਦੀ ਮਹੀਨਾ ਨਵੰਬਰ 2026 ਵਿੱਚ ਹਾਜ਼ਰੀ ਲੱਗਣਯੋਗ ਹੈ, ਉਹਨਾਂ ਲਈ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਨੇੜੇ ਘੰਟਾ ਘਰ,ਲੁਧਿਆਣਾ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਸਾਲਾਨਾ ਹਾਜ਼ਰੀ) ਸਬੰਧੀ ਮਿਤੀ 02 ਨਵੰਬਰ 2026 ਤੋਂ 20 ਨਵੰਬਰ 2026 ਤੱਕ (ਸਰਕਾਰੀ ਛੁੱਟੀਆਂ ਨੂੰ ਛੱਡ ਕੇ) ਇੱਕ ਵਿਸ਼ੇਸ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਲਈ ਜ਼ਿਲ੍ਹੇ ਦੇ ਜਿਹਨਾਂ ਪੈਨਸ਼ਨਰ ਸਾਬਕਾ ਸੈਨਿਕਾਂ/ਉਹਨਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਦਾ ਸਪਰਸ਼ (SPARSH) ਪ੍ਰਣਾਲੀ ਰਾਹੀਂ ਮਹੀਨਾ ਨਵੰਬਰ, 2026 ਦਾ ਜੀਵਨ ਪ੍ਰਮਾਣ ਪੱਤਰ ਸਰਟੀਫਿਕੇਟ ਅਪਲੋਡ ਹੋਣਾ ਡਿਊ ਹੈ, ਉਹ ਆਪਣਾ ਸਰਟੀਫਿਕੇਟ ਅਪਲੋਡ ਕਰਵਾ ਸਕਦੇ ਹਨ।

ਸਰਟੀਫਿਕੇਟ ਅਪਲੋਡ ਕਰਵਾਉਣ ਲਈ ਫੌਜ਼ ਦੀ ਪੈਨਸ਼ਨ ਦਾ ਪੀ.ਪੀ.ਓ., ਆਧਾਰ ਕਾਰਡ, ਬੈਂਕ ਪਾਸ ਬੁੱਕ, ਸਮੇਤ ਆਪਣਾ ਮੋਬਾਇਲ, ਜਿਸ ਵਿੱਚ ਹਰੇਕ ਮਹੀਨੇ ਪੈਨਸ਼ਨ ਦਾ ਮੈਸੇਜ਼ ਆਉਂਦਾ ਹੈ, ਲੋੜੀਂਦੇ ਹਨ। ਇਸ ਵਿਸੇ਼ਸ਼ ਕੈਂਪ ਵਿੱਚ ਜਿ਼ਲ੍ਹੇ ਦੇ ਸਾਬਕਾ ਸੈਨਕਾਂ/ਉਹਨਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਨੂੰ ਹਾਜ਼ਰ ਹੋਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *

Instagram
Telegram
WhatsApp